'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

12 June 2014

Jun 16, 2014

ਡਰਾਮਾ (ਹਾਇਬਨ)

ਹੁਣ ਚਾਹੇ ਕਿਹਰ ਸਿੰਘ ਦੀ ਉਮਰ ਢੱਲਣ ਲੱਗੀ ਸੀ ਪਰ ਫਿਰ ਵੀ ਉਹ ਸਿਹਤ ਪੱਖੋਂ ਤੰਦਰੁਸਤ ਨਜ਼ਰ ਆਉਂਦਾ ਸੀ। ਥਕਾਵਟ ਉਹਦੇ ਨੇੜੇ ਨਾ ਫਟਕਦੀ। .......ਪਰ ਜਦੋਂ ਦੀ ਉਹਨੂੰ ਇਹ ਅਣਹੋਣੀ ਸੱਟ ਵੱਜੀ .....ਉਹ ਤਾਂ ਮੂਲੋਂ ਹੀ ਸੂਤਿਆ ਗਿਆ।  ਜੁਆਨ ਪੁੱਤ ਦਾ ਜਨਾਜ਼ਾ ਜਿਹੜੇ ਵੀ ਪਿਓ ਨੂੰ ਆਪਣੇ ਮੋਢਿਆਂ 'ਤੇ ਚੁੱਕਣਾ ਪਵੇ ਉਹ ਤਾਂ ਲਤਾੜਿਆ ਹੀ ਜਾਂਦਾ ਹੈ ਨਾ। ਕਈ ਦਿਨਾਂ ਦੀ ਹਾਲ - ਪਰਿਆ ਤੋਂ ਪਿੱਛੋਂ ਉਹ ਥੱਕ ਹਾਰ ਕੇ ਸੜਕ 'ਤੇ ਬਣੇ ਬੱਸ ਸਟਾਪ ਦੇ ਬੈਂਚ 'ਤੇ ਜਾ ਬੈਠਾ। ਬੈਠੇ-ਬੈਠੇ ਉਹਦੀ ਅੱਖ ਲੱਗ ਗਈ.....ਨੀਂਦ 'ਚ ਉਹਨੂੰ ਲੱਗਾ ......ਉਹਦਾ ਪੁੱਤਰ ਉਹਦੇ ਕੋਲ਼ ਆ ਬੈਠਾ ਹੈ........ਉਸ ਨੂੰ ਗੱਲ ਨਾਲ਼ ਲਾ ਕੇ ਪੁੱਛਦਾ ਹੈ ਕਿ ਪੁੱਤ ਤੂੰ ਕਿੱਥੇ ਚਲਾ ਗਿਆ ਸੀ.......ਅਸੀਂ ਤੈਨੂੰ ਲੱਭਦੇ-ਲੱਭਦੇ ਕਮਲ਼ੇ ਹੋਏ ਫਿਰਦੇ ਹਾਂ, ਇਸ ਤਰਾਂ ਛੱਡ ਕੇ ਵੀ ਭਲਾ ਕੋਈ ਜਾਂਦਾ ਏ ? ਘੁੱਟ ਕੇ ਜਫੀ਼ ਪਾ ਪੁੱਤ ਕਹਿੰਦਾ ....ਡੈਡੀ ਮੈਂ ਤਾਂ ਐਵੇਂ ਡਰਾਮਾ ਕੀਤਾ ਸੀ......ਝੱਟ ਅੱਖ ਖੁੱਲ੍ਹ ਜਾਣ 'ਤੇ ਕਿਹਰ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ। 

ਅੱਖਾਂ 'ਚ ਹੰਝੂ
ਪਾਵੇ ਬੂਹੇ 'ਤੇ ਝੌਲਾ
ਨੌਸਰਬਾਜ਼ । 

ਇੰਜ: ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ-ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ