'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

18 April 2015

   ਯਾਦ--ਜੰਨਮ ਦਿਨ ਤੇ( ਖੁਲੀ੍ ਕਵਿਤਾ )

ਅਜ ਦੇ ਦਿਨ ਤੇਰਾ ਆਂੳੁਣਾ
ਯਾਦ ਆ ਗਿਆ
ਤੇਰਾ ਪਹਿਲਾ ਕਦਮ ਉਠਾਉਣਾ
ਯਾਦ ਆ ਗਿਆਂ
ਨਿਕੇ ਨਿੇਕੇ ਹਥਾਂ ਨੂੰ ਚੁਮਨਾਂ
ਯਾਦ ਆ ਗਿਆਂ
ਡਿਗ ਡਿਗ ਕੇ ਫਿਰ ਉਠਨਾ
ਯਾਦ ਆ ਗਿਆ
ਭਜ ਭਜ ਆ ਗਲ ਲਗਨਾ
ਯਾਦ ਆ ਗਿਆ
ਪੜ੍ਨਾ ਲਿਖਣਾ ਜਵਾਨ ਹੋਣਾ
ਯਾਦ ਆ ਗਿਆ
ਮੋਡਿਆਂ ਤੋਂ ਉਚਾ ਲੰਘ ਜਾਣਾਂ
ਯਾਦ ਆ ਗਿਆ
ਫਿਰ ਪਰਦੇਸ ਤੁਰ ਜਾਣਾਂ
ਯਾਦ ਆ ਗਿਆ
ਮਿਹਨਤ ਕਰ ਘਰ ਬਨਾਣਾ
ਯਾਦ ਆ ਗਿਆ
ਚਾਈਂ ਚਾਂਈਂ ਸਾਨੂੰ ਲੈ ਆਉਨਾਂ
ਯਾਦ ਆ ਗਿਆ
ਤੂੰ ਛੇਤੀ ਤੁਰ ਜਾਣਾਂ ਕੀ ਪਤਾ ਸੀ
ਦੁਖ ਅਵਲੜਾ ਲਾਉਨਾਂ ਕੀ ਪਤਾ ਸੀ
ਅਜ ਦੇ ਦਿਨ ਹੀ ਸੀ ਤੂੰ ਅੲਿਆ
ਇਸ ਦਿਨ ਹਰ ਸਾਲ ਰਿਵਾਇਆ
    ਇੰਜ: ਜੋਗਿੰਦਰ ਸਿੰਘ " ਥਿੰਦ"
                  (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ