'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 July 2015


ਪਂੰਜਾਬੀ ਗਜ਼ਲ

ਰੋਸ਼ਨੀ ਏਨੀ ਵੱਧ ਗਈ ਕਿ,ਕੁਜ ਵੀ ਦਿਖਾਈ ਨਾ ਦੇ
ਰੌਲਾ ਰੱਪਾ ੲੇਨਾ ਪਿਆਂ ਕਿ,ਕੁਜ ਵੀ ਸੁਨਾਈ ਨਾ ਦੇ

ਹਸਣਾ,ਰੋਨਾ,ਚੁਪ ਹੋ ਜਾਣਾ,ਕੁਜ ਏਦਾਂ ਦਾ ਮਹੌਲ ਸੀ
ਬੇ-ਤਿਹਾਸ਼ਾ ਜ਼ੁਲਮ ਸਹਿੇ,ਉੱਕਾ ਪੱਥਰ ਦੁਹਾਈ ਨਾ ਦੇ

ਹੱਥ ਮਾਲਾ,ਦਿਲ ਕਾਲਾ,ਬੁਲਾਂ ਤੇ ਹਾਸੇ ਪਰ ਮਨ ਖੋਟੇ
ਯਾ ਰੱਬ ਕਿਸੇ ਨੂੰ ਵੀ ਤੂੰ,ਇਹੋ ਜਿਹੀ ਖੁਦਾਈ ਨਾ ਦੇ

ਪੀਕੇ ਤਾਂ ਕਈ ਡਿਗਦੇ ਨੇ,ਚੁਰਾਹੇ ਚਿ ਗੱਲੀਆਂ ਚਿ
ਸੂਫੀ ਹੀ ਡਿਗਦਾ ਫਿਰਦਾ,ਰੱਬਾ ਐਸੀ ਰੁਸਵਾਈ ਨਾ ਦੇ

'ਥਿੰਦ'ਔਖ੍ਹਾ ਬੜਾ ਏ ਹੁੰਦਾ,ਸੱਬਰਾਂ ਦੇ ਘੁਟ ਪੀ ਲੈਣੇ
ਦੁਸ਼ਮਨ ਨੂੰ ਵੀ ਯਾ ਖੁਦਾ, ਦਿਲਬਰ ਦੀ ਜੁਦਾਈ ਨਾ ਦੇ

ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ