'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 March 2016

              ਤੇਰੇ ਬਗੈਰ

ਮੈਂ ਤਾਂ ਇਕ ਬਟਾ ਚਾਰ, ਤੇਰੇ ਬਗੈਰ
ਮੈਨੂੰ ਖਾਣ ਪਵੇ ਗੁਲਜ਼ਾਰ ਤੇਰੇ ਬਗੈਰ

ਝੂਠੇ ਹਾਸੇ ਤਾਂ ਮੂੰਹ ਤੇ, ਲੱਖ ਲਿਆਂਦੇ
ਇਹ ਜੀਵਨ ਦਿਸੇ ਬੇਕਾਰ, ਤੇਰੇ ਬਗੈਰ

ਰਿਸ ਰਿਸ ਮਸਾਂ ਸਾਨੂੰ, ਸ਼ਾਮਾਂ ਆਈਆਂ
ਮੈਨੂੰ ਰਾਤਾਂ ਬਨਣ ਪਹਾੜ, ਤੇਰੇ ਬਗੈਰ

ਗੈਰਾਂ ਤੁਹਿਮਤ ਲਾਕੇ, ਫਰਜ਼ ਨਿਭਾਇਆ
ਮੇਰਾ ਕੌਣ ਕਰੇ ਇਤਬਾਰ, ਤੇਰੇ ਬਗੈਰ

ਲੋਕਾਂ ਭਾਣੇ ਮੈਨੂੰ ਕੋਈ, ਛਾਇਆ ਹੋਈ
ਇਕ ਸੌ ਇਕ ਚੜੇ ਬਖਾਰ,ਤੇਰੇ ਬਗੈਰ

ਉੰਜ ਤਾਂ ਅਸੀਂ ਨਾਡੂਖਾਂ, ਅਖ਼ਵਾਓਂਦੇ  
ਮੈਨੂੰ  ਰਾਈ ਦਿਸੇ ਪਹਾੜ, ਤੇਰੇ ਬਗੈਰ

ਅਪਣਾ ਹੁੰਦਾ ਤਾਂ ਫਿਰ ਏਦਾਂ, ਕੌਣ ਕਰੇਂਦਾ
'ਥਿੰਦ'ਵਿਕਿਆ ਸਰੇ ਬਾਜ਼ਾਰ,ਤੇਰੇ ਬਗੈਰ 

  ਇੰਜ: ਜੋਗਿੰਦਰ ਸਿੰਘ "ਥਿੰਦ"
                      ( ਸਿਡਨੀ )


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ