'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

12 October 2016



                              ਗਜ਼ਲ  
ਸ਼ੁਕਰਾਨਾ ਰੱਬ ਦਾ ਸਦਾ ਕਰਦਾ ,ਵੇਹਿਲੇ ਬਹਿ ਤੈਨੂੰ ਬਣਾਇਆ ਏ
ਚੰਦ ਚਾਨਣੀ ਤੋਂ ਚੱਮਕ ਲੈਕੇ, ਸੱਜਰੀ ਸਵੇਰ ਨੂੰ ਮੁਖ ਤੇ ਲਾਇਆ ਏ

ਬੁਲਬੁਲੇ ਫੜ ਬਣਾ ਝਾਂਝਰ ਡਿਗਦੇ ਝਰਨਿਆਂ ਦਾ ਸੰਗੀਤ ਭਰਿਆ
ਝਾਂਝਰ ਸ਼ੌਕ ਸ਼ੰਗਾਰ ਦੀ ਪਾ ਪੈਰੀਂ, ਦਿਲ ਦਰਯਾ ਹਯਾ ਦਾ ਪਾਇਆ ਏ

ਸੱਤ ਸਮੁੰਦਰਾਂ ਨੂੰ ਰਿੜਕ ਰਿੜਕ ਕੇ, ਅੱਜਬ ਤਰਾਂ ਦੇ ਅੱਰਕ ਕੱਢੇ
ਤੇਜ ਸੂਰਜ ਦਾ ਪਾ ਗੁਣ੍ਹ ਮਿਟੀ, ਕਿਸ ਜੁਗਤ ਦੇ ਨਾਲ ਲਿਪਾਇਆ ਏ

ਰੱਘ ਰੱਘ ਵਿਚ ਵੱਗੇ ਸ਼ਰਬੱਤ, ਨੈਨਾਂ ਵਿਚ ਅਜ਼ੀਬ ਏ ਚਮੱਕ ਦਿਸਦੀ
ਬੱਦੋ ਬੱਦੀ ਦੰਦਾ ਚੋਂ ਕਿਰਨ ਹਾਸੇ, ਕੱਦੀ ਕੁੰਡਲਾਂ ਮੁਖ ਛਪਾਇਆ ਏ

ਮੱਸਤੀਆਂ ਨਾਲ ਘਾੜਾ ਘੜ ਕੇ, ਵੇਖੇ ਆਪ ਹੀ ਅੱਪਣੀ ਕਿਰਤ ਤਾਈਂ
"ਥਿੰਦ" ਕਿਓਂ ਨਾਂ ਕੁਰਬਾਨ ਜਾਵੇ, ਜਿਨੂੰ ਰੱਬ ਵੀ ਵੇਖ ਸ਼ਰਮਾਇਆ ਏ

                             ਇੰਜ: ਜੋਗਿੰਦਰ ਸਿੰਘ "ਥਿੰਦ"
                                                 (ਸਿਡਨੀ)





No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ