'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 January 2020

                                    ਗਜ਼ਲ
ਜੇ ਤੂੰ ਬੜਾ ਸਿਆਣਾ ਬਣਦਾ ਬੰਦੇ ਤਾਂ ਲੇਖਾ ਕਰ ਗੁਨਾਂਹਾਂ ਦਾ
ਤੇਰਾ ਜੀਵਨ ਲਾਲੀ ਡੁਬਦੇ ਸੂਰਜ ਦੀ ਕੀ ਭਰੋਸਾ ਸਾਹਾਂ ਦਾ

ਭੋਲੇ ਭਾਲੇ ਭੋਲੀ ਸੂਰਤ ਵਾਲੇ ਬਗਲਾਂ ਵਿਚ  ਛੁਰੀਆਂ ਰੱਖਣ
ਇਹਨਾਂ ਦਾ ਇੱਤਬਾਰ ਨਾ ਕਰਨਾ ਇਹ ਮਜ਼ਾ ਲੈਂਦੇ ਆਹਾਂ ਦਾ

ਅਪਣੇ ਹੀ ਬੱਲ ਬੋਤੇ ਤੂੰ ਇਸ ਭੱਵ ਸਾਗਰ ਨੂੰ ਤਰਨਾਂ ਸਜਨਾ
ਬਿਲਕੁਲ ਇਤਬਾਰ ਕਦੀ ਨਹੀ ਕਰਨਾ ਬਗਾਨੀਆਂ ਬਾਹਾਂ ਦਾ

ਸੁਪਨੇ ਵਿਚ ਵੀ ਕਿਸੇ ਮਜ਼ਲੂਮ ਨੂੰ ਐਵੇਂ ਦੁਖ ਕਦੀ ਨਾ ਦੇਵੀਂ
ਅਸਰ ਬੜਾ ਹੀ ਹੁੰਦਾ ਇਹਨਾਂ ਮਜ਼ਲੂਮਾਂ ਦੀਆਂ ਧਾਂਹਾਂ ਦਾ

ਜੇ ਤੂੰ ਪਾਰ ਉਤਾਰਾ ਕਰਨਾ ਜੀਵਨ 'ਚ  ਆਏ ਤੂਫਾਨਾਂ ਅੰਦਰ
ਇਤਬਾਰ ਤਾਂ ਕਰਨਾਂ ਪੈਣਾ ਤੈਨੂੰ ਸਜਨਾਂ ਅਪਣੇ ਮਲਾਹਾਂ ਦਾ

ਲੋੋੋੋੋੜ ਵੇਲੇ ਕੰਧਾਂ ਕੋਲੋਂ ਵੀ ਪੁਛ ਲਵੋ ਸਿਆਨੇ ਇਹ ਕਹਿ ਗੈਏ ਨੇ
"ਥਿੰਦ" ਤੂੰ ਵੀ ਲਾਭ ਉਠਾ ਹੁਣ ਤਾਂ ਇਹਨਾਂ ਸੱਭ ਸਲਾਹਾਂ ਦਾ
                                      ਇੰਜ: ਜੋਗਿੰਦਰ  ਸਿੰਘ "ਥਿੰਦ"
                                                        (ਸਿਡਨੀ)




No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ