'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

25 February 2020

              ਗੀਤ
ਨਾਂ ਕਿਸੇ ਨੂੰ ਤੂੰ ਮੰਦਾ ਬੋਲ
ਬੋਲਣਾਂ ਹੈ ਤਾਂ ਚੰਗਾ ਬੋਲ
ਫੱਟ ਇਹ ਕੋਈ ਵੀ ਜਰ ਨਹੀ ਸੱਕਦਾ
ਵੱਕਤ ਨਾਲ ਵੀ ਤਾਂ ਭਰ ਨਹੀਂ ਸੱਕਦਾ
ਬਣਕੇ ਰੱਬ ਦਾ ਬੰਦਾ ਬੋਲ
                ਨਾ ਕਿਸੇ ਨੂੰ ਤੂੰ ਮੰਦਾ ਬੋਲ
                ਬੋਲਣਾ ਹੈ ਤਾਂ ਚੰਗਾ ਬੋਲ

ਫੁਲਾਂ ਵਾਂਗੂੰ ਮਹਿਕਾਂ ਵੰਡ
ਫਿਰ ਵੇਖ ਜੀਵਨ ਦੇ ਰੰਗ
ਜੀਵਨ ਵਿਚ ਖੁਸ਼ਬੂਆਂ ਭਰਕੇ
ਦਰਦ ਮੰਦਾਂ ਦਾ ਦਰਦੀ ਬਣਕੇ
ਹਰੇ ਹਰੇ ਹਰ ਗੰਗਾ ਬੋਲ
                  ਨਾ ਕਿਸੇ ਨੂੰ ਤੂੰ ਮੰਦਾ ਬੋਲ
                  ਬੋਲਣਾ ਹੈ ਤਾਂ ਚੰਗਾ ਬੋਲ

ਦਿਲ 'ਚ ਝਾਤੀ ਪਾ ਪਹਿਲਾਂ
ਅਪਣਾ ਆਪ ਮਟਾ ਪਹਿਲਾਂ
ਗਿਨਤੀ ਕਰ ਗੁਨਾਹਾਂ ਦੀ
ਤੇ ਬੇ-ਸੁਣੀਆਂ ਆਹਾਂ ਦੀ
ਐਵੇਂ ਨਾ ਰੰਗ ਬਰੰਗਾ ਬੋਲ
               ਨਾ ਕਿਸੇ ਨੂੰ ਤੂੰ ਮੰਦਾ ਬੋਲ
               ਬੋਲਣਾ ਹੈ ਤਾਂ ਚੰਗਾ ਬੋਲਤ

 ਅਸਰ ਤਾਂ ਇਕ ਦਿਨ ਹੋਣਾ ਏ
ਤੇਰਾ ਬੋਝ ਤਾਂ ਤੂਓਂ ਹੀ ਢੋਣਾ ਏ
ਸਮੁੰਦਰਾਂ ਲਾਗੇ ਪਿਆਸਾ ਰਹੇਂਗਾ
ਆਪ ਮੁਹਾਰੇ ਆਪੇ ਮੂਹੋਂ ਕਹੇਂ ਗਾ
ਕਿਓ ਤੂੰ ਪਾਏਆ ਏ ਪਨਗਾ ਬੋਲ
               ਨਾ ਕਿਸੇ ਨੂੰ ਤੂੰ ਮੰਦਾ ਬੋਲ
               ਬੋਲਣਾ ਹੈ ਤਾਂ ਚੰਗਾ ਬੋਲ

ਦੁਣੀਆਂ ਤੋਂ ਲੈ ਕੀ ਜਾਣਾ ਤੂੰ
ਸੱਭ ਦੇ ਕੰਮ ਸੀ ਆਓਂਣਾ ਤੂੰ
ਪਿਆਰ ਮੁਹਬੱਤ ਕੁਰਬਾਨੀ ਮੰਗੇ
ਕੁਰਬਾਨੀ ਵੀ ਤਾਂ ਲਾਸਾਨੀ ਮੰਗੇ
"ਥਿੰਦ"ਸੜਿਆ ਕਿਓਂ ਪਤੰਗਾ ਬੋਲ
              ਨਾ ਕਿਸੇ ਨੂੰ ਤੂੰ ਮੰਦਾ ਬੋਲ
              ਬੋਲਣਾ ਹੈ ਤਾਂ ਚੰਗਾ ਬੋਲ

         ਇੰਜ: ਜੋਗਿੰਦਰ ਸਿੰਘ "ਥਿੰਦ"
                               (ਸਿਡਨੀ)









              

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ