'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

02 April 2020

                 ਗਜ਼ਲ
ਇਹ ਖੇਹਲ ਹੈ ਸਾਰਾ ਪੈਸੇ ਧੇਲੇ ਦਾ
ਬਿਨਾਂ ਪੇਸੇ ਮੱਜ਼ਾ ਨਾਂ ਆਵੇ ਮੇਲੇ ਦਾ

ਨਾਲ ਚੱਲੋ ਤਾਂ ਓਹ ਮੰਜ਼ਲ ਦਿਸਦੀ
ਬਿਨ ਤੇਰੇ ਤਾਂ ਪੈਰ ਨਾ ਉਠੇ ਕੱਲੇ ਦਾ

ਕਾਲੀਆਂ ਜ਼ੁਲਫਾਂ ਟੱਪ ਮਰੇ ਪੱਲਕਾਂ ਤੇ
ਸਾਡੇ ਤੇ ਪਰਖਿਆ ਹੱਥਆਰ ਵੇਲੇ ਦਾ

ਉਠਕੇ ਸਾਂਭ ਹੁਣ ਅਪਣੀ ਕਰਤੂਤਾਂ ਨੂੰ
ਜ਼ਰਾ ਸੋਚ ਕੰਮ ਤੂੰ ਕੀਤਾ ਹੈ ਕੁਵੇਲੇ ਦਾ

ਇਸ਼ਕ ਤਾਂ ਬਣਿਆਂ ਅੱਜਕੱਲ ਸੌਦੇਬਾਜ਼ੀ
'ਥਿੰਦ'ਫੱਸ ਨਾ ਜਾਵੀਂ ਹੈ ਕੰਮ ਝਿਮੇਲੇ ਦਾ

            ਇੰਜ: ਜੋਗਿੰਦਰ ਸਿੰਘ "ਥਿੰਦ"
                                 (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ