'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

02 April 2020

                         ਗਜ਼ਲ
ਰੁਖ ਮਨੁਖ ਨੂੰ ਤਾਂ ਮੁੱਢ ਤੋਂ ਸਦਾ ਹੀ ਸੁਖ ਦੇਵੇ
ਫਿਰ ਮਨੁਖ ਕਿਓਂ ਰੁਖ ਨੂੰ ਕਦੀ ਵੀ ਦੁਖ ਦੇਵੇ

ਜਦੌਂ ਤਿਖੜ ਦੁਪਹਿਰ ਤੇ ਕੈਹਿਰ ਦੀ ਧੁਪ ਹੋਵੇ
ਨੇੜੇ ਨੇੜੇ ਵੀ ਮਨੁਖ ਦੇ ਉਦੋਂ ਕੋਈ ਨਾ ਰੁਖ ਹੋਵੈ

ਗਰਮੀ ਨਾਲ ਪਸੀਨੋਂ ਪਸੀਨਾਂ ਹੋ ਕਿਦੋਂ ਛਾਂ ਲੱਭੇ
ਓੁਦੋਂ ਤਾਂ ਸੁਕਾ ਰੁਖ ਵੀ ਮੁਨੱਖ ਨੂੰ ਕਿਨਾ ਸੁਖ ਦੇਵੇ

ਜੇ ਇਕ ਪੁਨ ਕਰਕੇ ਕਈ ਪਾਪਾਂ ਦਾ ਨਾਸ ਕਰਨਾਂ
ਤਾਂ ਹਰ ਬੰਦਾ ਹੀ ਇਸ ਧਰਤੀ ਨੂੰ ਇਕ ਰੁਖ ਦੇਵੇ

"ਥਿੰਦ"ਇਹ ਤਾਂ ਬੜਾ ਸੌਖਾ ਇਕ ਪੁਨ ਕਰ ਛੱਡ
ਹੋ ਸੱਕਦਾ ਅਗਲੇ ਜਨਮ ਪਰੱਭੂ ਅੱਛੀ ਕੁਖ ਦੇਵੇ

                    ਇੰਜ; ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ