'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 August 2021

 

ਗ਼ਜ਼ਲ                                                 80

ਜਿਨਾਂ ਮਰਜ਼ੀ ਛੁੱਪਾ ਲਵੋ ਪਰ ਝੂਠ ਕਦੀ ਛੁੱਪਾ ਨਹੀ ਹੁੰਦਾ

ਉਮਰ ਝੂਠ ਦੀ ਥੋਹੜੀ ਹੁੰਦੀ ਪੜਦਿਆਂ ਵਿਚ ਲੁਕਾ ਨਹੀਂ ਹੁੰਦਾ

ਝੂਠ ਬੋਲਕੇ ਹਮੇਸ਼ਾਂ ਬੰਦਾ ਅਪਣਾਂ ਇਤਬਾਰ ਗਵਾ ਬਹਿੰਦਾ

ਸੱਚ ਨਾਲ ਸਾਰੇ ਧੋਣੇ ਧੁਪ ਜਾਂਦੇ ਅਪਣਾ ਕੁਝ  ਗਵਾ ਨਹੀੰ ਹੂੰਦਾ

ਇਤਬਾਰ ਜ਼ਬਾਨ ਦਾ ਬਣਾ ਕੇ ਰਖੋ ਤਾਂ ਸਾਰੇ ਇਜ਼ਤ ਹੋਵੇਗੇ

ਝੂਠੇ ਦਾ ਸੱਚ ਝੂੱਠ ਹੀ ਲੱਗਦਾ ਝੂਠ ਦਾ ਠਪਾ ਮਿਟਾ ਨਹੀਂ ਹੁੰਦਾ

ਜਿਹਨੂੰ ਆਦਿਤ ਝੂੱਠ ਦੀ ਹੋਵੇ ਉਹ ਤਾਂ ਝੱਠ ਹੀ ਬੋਲੇ ਗਾ

ਊਹਦਾ ਸੱਚ ਵੀ ਲੱਗਦਾ ਝੂਠ ਤੇ ਝੂਠ ਸੱਚ ਬਣਾ ਨਹੀ ਹੁੰਦਾ

ਨੱਫਰਤ ਨਾਲ ਸਾਰੇ ਵੇਖਣ ਤੇ ਸਾਂਝਾਂ ਜਾਂਦੀਆਂ ਸਾਰੀਆਂ ਮੁਕ

ਠੱਪਾ ਜੇਹੜਾ ਲੱਗ ਗਿਆ ਉਹ ਸਾਰੀ ਉਮਰ ਹਟਾ ਨਹੀਂ ਹੁੰਦਾ

ਰੱਬ ਬੱਖਸ਼ੇ ਜਿਹਨੂੰ ਇਹ ਨਿਹਮਤਾਂ ਉਹ ਤਾਂ ਸਦਾ ਹੀ ਬੋਲੇ ਸੱਚ

"ਥਿੰਦ"ਹਮੇਸ਼ਾਂ ਪਲੇ ਬੰਨ ਰੱਖ ਬਿਨਾ ਸੱਚ ਰੱਬ ਪਾ ਨਹੀਂ ਹੁੰਦਾ

ਇੰਜ: ਜੋਗਿੰਦਰ ਸਿੰਘ  "ਥਿੰਦ"

(ਸਿਡਨੀ)

 

ਨੱਫਰਤ ਨਾਲ ਸਾਰੇ ਵੇਖਦੇ ਤੇ ਸਾਂਝਾਂ ਜਾਂਦੀਆਂ ਸਾਰੀਆਂ ਮੁਕ

ਠੱਪਾ ਜਿਹੜਾ ਲੱਗ ਗਿਆ ਉਹ ਸਾਰੀ ਉਮਰ ਹਟਾ ਨਹੀਂ ਹੁੰਦਾ

ਰੱਬ ਬੱਖਸ਼ੇ ਜਿਹਨੂੰ ਇਹ ਨਿਹਮਤਾਂ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ