'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

27 January 2022

 ਗ਼ਜ਼ਲ                                20/4

ਸਾਡੇ ਦਿਲ ਦੇ ਵੇਹੜੇ ਆਕੇ ਕਦੀ ਤਾਂ ਰੌਣਕ ਲਾ ਸੱਜਨਾਂ

ਮੁਦਤਾਂ ਹੋਈਆਂ ਮੁਖੜਾ ਵੇਖੇ ਹੁਣ ਤਾਂ ਮੁਖ ਦਿਖਾ ਸੱਜਨਾਂ

ਕਾਂਵਾਂ ਹੱਥ ਕਈ ਸਨੇਹੇਂ ਭੇਜੇ ਭੈੜੇ ਕਾਂ ਵੀ ਤਾਂ ਰੁਸੇ ਲੱਗਦੇ

ਹੁਣ ਤਾਂ ਉਕਾ ਥੱਕ ਗੲੈ ਹਾਂ ਤੱਕ ਤੱਕ ਤੇਰਾ ਰਾਹ ਸੱਜਨਾਂ

ਸਾਰੇ ਲੋਕੀਂ ਤਾਹਿਨੇ ਦੇਂਦੇ ਤੇ ਦਿਨ ਰਾਤ ਪੁਛਦੇ ਰਹਿੰਦੇ ਨੇ

ਕੀ ਕਹੀਏ ਲੋਕਾਂ ਨੂੰ ਹੁਣ ਕਿਓਂ ਨਹੀ ਸੱਕਦਾ ਆ ਸੱਜਨਾਂ

ਹਾਰ ਕੇ ਅਸਾਂ ਆਸਾਂ ਲਾਹੀਆਂ ਚੁੱਪ ਕਰਕੇ ਬਹਿ ਗਏ ਹਾਂ

ਧਰਾਸ ਨਾ ਦੇਵੇ ਕੋਈ ਆਕੇ ਸਾਨੂੰ ਹੋਰ ਨਾਂ ਤੜਪਾ ਸੱਜਨਾਂ

ਅਪਣੇ ਕੰਮਾਂ ਕਾਰਾਂ ਵਿਚ ਅਸੀਂ ਹੁਣ ਤਾਂ ਰੁਝੇ ਹੀ ਰਹਿੰਦੇ

ਸਾਗਰ ਕੰਡੇ ਪਿਆਸੇ ਰਹਿੰਦੇ ਕਦੀ ਪਿਆਸ ਬੁਝਾ ਸੱਜਨਾਂ 

ਪੁਰਾਣੀਆਂ ਯਾਦਾਂ ਆਵਣ ਤੇ ਹੁਣ ਮੁੱੜ ਮੁੱੜ ਤੜਪਾਵਣ 

ਕਾਹਬੇ ਵਰਗੇ ਹੋ ਗਏ ਦਰਸ਼ਨ ਛੇਤੀ ਛੇਤੀ ਕਰਾ ਸੱਜਨਾਂ 

ਸਾਰੇ ਸਜਨਾਂ ਮਿਤਰਾਂ ਪਾਸੇ ਵੱਟੇ ਦੁਖ ਸੁਖ ਦੀ ਸਾਂਝ ਟੁੱਟੀ 

'ਥਿੰਦ'ਅਜੇ ਆਸ ਨਹੀਂ ਛੱਡੀ ਭੁੱਲ ਭਲੇਖੇ ਫੇਰਾ ਪਾ ਸੱਜਨਾਂ 

ਇੰਜ ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ