'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

14 February 2022

ਗ਼ਜ਼ਲ                             25/4 

ਸਮੇਂ ਨੂੰ ਬਂੰਨ ਕੇ ਅਜ ਤਕ ਕੋਈ ਨਹੀਂ ਰੱਖ ਸਕਿਆ

ਪੁਲਾਂ ਹੇਠੋਂ ਲੰਘਿਆ ਪਾਣੀ ਮੁੜਕੇ ਨਾ ਕਿਸੇ ਤਕਿਆ

ਪੀਰਾਂ ਫਕੀਰਾਂ ਕੋਲ ਜਾ ਜੋ ਐਵੇਂ ਹੀ ਫੂਕਾਂ ਮਰਵਾਂਦੇ

ਰਾਂਹਾਂ ਵਿਚ ਡਿਗਿਆਂ ਪਿਆਂ ਨੂ ਕਿਸੇ ਨਹੀਂ ਚੱਕਿਆ 

ਵਹਿਮਾਂ ਭਰਮਾਂ ਵਿਚ ਪੈ ਕਈ ਧੱਕੇ ਨੇ ਖਾਂਦੇ ਰਹਿੰਦੇ  

ਨਾ ਏਧਰ ਦੇ ਨਾ ਓਧਰ ਦੇ ਰਹੇ ਦਸੋ ਕੀ ਏ ਖਟਿਆ

ਜੇ ਕਿਸਮੱਤ ਹੋਵੇ ਚੰਗੀ ਮਹਾਂ ਪੁਰਸ਼ ਮਿਲ ਜਾਂਦੇ ਨੇ

ਅਪਣੇ ਆਪ ਨੂੰ ਕੋਸਦਾ ਬੰਦਾ ਰਿਜਦਾ ਹੈ ਢਕਿਆ

ਪੁੰਨ ਕਰੋਗੇ ਤਰੋਗੇ ਬੇੜਾ ਆਖਰ ਪਾਰ ਲੱਗ ਜਾਸੀ

ਮਨ ਖੋਟੇ ਡੁਬਦੇ ਅੱਦਵਾਟੇ ਹੌਸਲਾ ਪਾਰ ਦਾ ਰੱਖਿਆ

ਨੇਕੀ ਕਰੋ ਤਾਂ ਬੇੜਾ ਪਾਰ ਹੋਸੀ ਡੁਬਣ ਦਾ ਡਰ ਛੱਡੋ 

ਆਸਰਾ ਪ੍ਰਭੂ ਦਾ ਰੱਖੋ ਹੱਥ ਫੜੋ ਗਰੀਬ ਜੇ ਤੱਕਿਆ

"ਥਿੰਦ"ਮਨ ਸ਼ਾਂਤ ਹੋਸੀ ਜੀਵਨ ਨਿਰਭਾ ਹੋਵੇ ਚੰਗਾ

ਉਸ ਪਾਤਸ਼ਾਹ ਨੇ ਬੜਾ ਚੰਗਾ ਕਨੂੰਨ ਬਣਾ ਰੱਖਿਆ

ਇੰਜ: ਜੋਗਿੰਦਰ ਸਿੰਘ   "ਥਿੰਦ"

( ਸੇਿਡਨੀ )



No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ