'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

05 February 2022

 ਗ਼ਜ਼ਲ                                        23/4

ਪਰਬਤ ਬਦਲੇ ਝਰਨੇ ਬਦਲੇ ਬਦਲ ਗਈਆਂ ਤਕਦੀਰਾਂ

ਰਾਂਝੇ ਬਦਲੇ ਕਿੱਸੇ ਬਦਲੇ ਤੇ ਬਦਲ ਗਈਆਂ ਹੁਣ ਹੀਰਾਂ

ਨਦੀਆਂ ਉਹ ਨਾ ਰਹੀਆਂ ਅਤੇ ਦਿਲ ਵੀ ਖੋਟੇ ਨੇ ਪੈ ਗਏ

ਨਾਂ ਮੇਲੇ ਰਹੇ ਨਾਂ ਧੇਲੇ,ਨਾਂ ਤੀਆਂ ਦੀਆਂ ਦਿਸਣ ਵਹੀਰਾਂ

ਗੰਗਾ ਜੱਮਨਾਂ ਗੰਦੀਆਂ ਤੇ ਸੱਤਲੁਜ ਬਿਆਸ ਵੀ ਬਦਲੇ

ਪਾਣੀ ਨੀਵੇਂ ਧਰਤੀ ਸੁਕੀ,ਮਾਰੂ ਥੱਲ ਭਰੂ ਨਾਲ ਕਰੀਰਾਂ

ਬੰਦਿਆ ਕੁਝ ਤਾਂ ਕਰ ਅਗੇਤਾ ਇਹ ਖੇਤ ਨਾ ਹੋਵਣ ਰੇਤਾ

ਬਹੱਸ਼ਤ ਹੈ ਤੇਰਾ ਵਤਨ ਇਹ ਖੂਨ ਨਾਲ ਸਿੰਜਿਆ ਵੀਰਾਂ  

ਝੂਠ ਪਾਖੰਡ ਫਰੇਬ ਦਾ ਦੌਰਾ ਬੇਵੱਸ ਲੋਕੀਂ ਸਾਰੇ ਲੱਗਨ

ਮੂੰਹ ਦੇ ਮਿਠੇ ਸਾਰੇ ਲੀਡਰ ਢਿਡ ਭਰਣ ਨਾਲ ਤੱਕਰੀਰਾਂ

ਉਠੋ ਲੋਕੋ ਮਾਰੋ ਹੰਮਬਲਾ ਝੂਠੇ ਸੱਚੇ ਦੀ ਕਰਲੋ ਪਹਿਚਾਣ

"ਥਿੰਦ"ਅੱਜੇ ਤਾਂ ਹੈ ਵੇਲਾ ਹਿਮਤ ਕਰੋ ਲੈਕੇ ਨਾਲ ਵਹੀਰਾਂ

ਇੰਜ਼: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ