'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 February 2023

ਗਜ਼ਲ                                     80/4

ਬਰੂਹਾਂ ਵਿਚ ਖਲੋ ਕੇ ਉਡੀਕਦੇ ਰਹੇ ਅਸੀਂ ਸਵੇਰ ਤੱਕ

ਆਓਂ ਨਾ ਸਜਨਾਂ ਵੇਖਲਾ ਕਾਂ ਵੀ ਆ ਗੲੈ ਬਨੇਰ ਤੱਕ

ਇਹ ਵੀ ਤਾਂ ਇਕ ਹੱਦ ਸੀ ਆਸ਼ਕੀ ਦੀ ਮਜਨੂੰ ਵਾਂਗਰ

ਅਸੀ ਸੁਕ ਗੲੈ ਸਭ ਗਵਾ ਕੇ ਉਡੀਕਦੇ ਏਨੀ ਦੇਰ ਤੱਕ

ਕੁਝ ਪੱਤਾ ਨਹੀਂ ਸਾਨੂੰ ਸੀ ਕੀ ਹੋਇਆ ਉਕਾ ਹੋਸ਼ ਭੁਲੀ

ਜੋ ਕੀਤਾ ਤੂੰ ਹੀ ਕੀਤਾ ਸਾਡੀ ਬਿਹੋਸ਼ੀ ਵਿਚ ਹੇਰ ਫੇਰ ਤੱਕ

ਹੁਣ ਵੀ ਕਿਸੇ ਵੇਲੇ ਚੁਪ ਕੀਤੇ ਆ ਮੇਰਾ ਹਾਲ ਵੇਖ ਲੈਣਾ

ਅੱਜ ਵੀ ਉਡੀਕਦਾ ਹਾਂ ਸ਼ਾਇਦ ਆ ਹੀ ਜਾਵੇਂ ਹਨੇਰ ਤੱਕ

ਲੋਕੀ ਮੈਨੂੰ ਮਜਨੋਂ ਮਜਨੋਂ ਕਹਿਣ ਲੱਗ ਪੲੈ, ਹੋਰ ਕੀ ਹੋਣਾ

ਤੈਨੂੰ ਹੁਣ ਅਸੀ ਭੁਲ ਜਾਣਾਂ ਮੜੀਅ ਦੀ ਮਿਟੀ ਦੇ ਢੇਰ ਤੱਕ

ਅਜੇ ਹੈ ਮੌਕਾ ਸੋਚ ਲੈ ਫਿਰ ਇਹ ਤੇਰੇ ਹੱਥ ਨਹੀਂ ਆਉਣਾ

"ਥਿੰਦ"ਲੋਕੀ ਕੀ ਕਹਣ ਗੇ ਤੂੰ ਕਿਓਂ ਨਹੀਂ ਆਓੁਂ ਨੇੜ ਤੱਕ

ਇੰਜ: ਜੋਗਿੰਦਰ ਸਿੰਘ "ਥਿੰਦ"

(  ਅਮ੍ਰਿਤਸਰ )  

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ