'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

20 February 2013

ਯਾਦ

ਇਸ ਯਾਦ ਨੂੰ
ਭੁਲਾਵਾਂ  ਕਿਸ ਤਰਾਂ
ਓਹੀ ਰੌਣਕਾਂ             
ਪਾਵਾਂ ਤਾਂ ਕਿਸ ਤਰਾਂ
ਰਾਹ ਮੁਕਾਈ
ਕਿਉਂ ਕੁਵੇਲੇ ਆ ਕੇ
ਬਾਕੀ ਸੀ ਅਜੇ
ਵਲਵਲੇ ਦਿਲਾਂ 'ਚ
ਨਾ ਜਾਣੇ ਕਿਉਂ
ਕਾਹਦੀ ਕਾਹਲੀ ਸੀ
ਬਹੁਤ ਕੁਝ
ਰਹਿ ਗਿਆ ਕਰਨਾ
ਹੌਕੇ ਹਾਵਿਆਂ
ਦਮ ਅਜੇ ਭਰਨਾ
 ਬਹੁਤ ਹਾਸੇ
ਵੰਡਣੇ ਸੀ ਤੂੰ ਅਜੇ
ਕਈ ਅੱਥਰੂ
ਪੂੰਝਣੇ ਸੀ ਤੂੰ ਅਜੇ
ਜਾਂ ਹੋਰ ਕਿਤੇ
ਵੱਧ ਲੋੜ ਸੀ ਤੇਰੀ 
ਅੱਥਰੂ ਮੁੱਕੇ
ਹੌਕੇ ਬੁੱਲਾਂ ਤੇ ਰੁੱਕੇ
ਫੜ ਕਲੇਜਾ
ਜੱਬਰੀਂ ਨੋਰੇ ਪੀਤੇ
ਅੱਬੜ ਵਾਹੇ
ਉਠ ਬਿੜਕਾਂ ਲੈਂਦੇ
ਬੇਵੱਸ ਹੋ ਕੇ
ਦੱਸੀਏ ਕੀ ਸਹਿੰਦੇ
ਰੱਬਾ ਦੱਸ ਤਾਂ
ਇਹ ਸਜ਼ਾ ਕਾਹਦੀ
ਤੇਰਾ ਸ਼ੁਕਰ
ਹਮੇਸ਼ਾਂ ਅਸਾਂ ਕੀਤਾ
ਹੁਣ ਤਾਂ ਰੱਖੀਂ ਫੀਤਾ*


ਜੋਗਿੰਦਰ ਸਿੰਘ ' ਥਿੰਦ

 ਫੀਤਾ*=ਹਿਸਾਬ -ਕਿਤਾਬ ਕਰਨ ਵਾਲਾ ਟੇਪ (ਫੀਤਾ)

2 comments:

  1. ਇਹ ਚੋਕਾ ਦਰਦੀਲੇ ਸ਼ਬਦਾਂ ਨਾਲ਼ ਪਰੋਇਆ ਧੁਰ ਕਲਜੇ ਚੀਸ ਪਾਉਂਦਾ ਹੈ।
    ਪਤਾ ਨਹੀਂ ਇਹ ਕਾਹਦੀ ਸਜ਼ਾ ਰੱਬ ਮਾਪਿਆਂ ਨੂੰ ਦਿੰਦਾ ਹੈ ਜਦੋਂ ਉਹ ਆਪਣੇ ਹੱਥੀਂ ਆਪਣਾ ਪੁੱਤ ਤੋਰਦੇ ਨੇ। ਇਹ ਅਸਿਹ ਪੀੜ ਸ਼ਬਦਾਂ ਦੀ ਪਹੁੰਚ ਤੋਂ ਬਹੁਤ ਪਰ੍ਹੇ ਹੈ। ਓਦੋਂ ਮੇਰੇ ਕੋਲ਼ ਸ਼ਬਦ ਮੁੱਕ ਜਾਂਦੇ ਹਨ ਜਦੋਂ ਤੁਰ ਜਾਣ ਵਾਲ਼ੇ ਦੀ ਪਤਨੀ ਤੇ ਬੱਚਿਆਂ ਨੂੰ ਹੌਸਲਾ ਦੇਣ ਦੀ ਗੱਲ ਆਉਂਦੀ ਹੈ....ਕੀ ਕਹਿ ਕੇ ਉਨ੍ਹਾਂ ਦਾ ਧਿਰਜ ਬੰਨਾਈਏ...ਪਤਾ ਹੀ ਨਹੀਂ ਲੱਗਦਾ। ਅਸੀਂ ਬੇਵੱਸ ਹੋ ਜਾਂਦੇ ਹਾਂ ਓਸ ਪ੍ਰਮਾਤਮਾ ਦੇ ਮਰਜ਼ੀ ਮੂਹਰੇ ਤੇ ਓਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਤੋਂ ਸਿਵਾ ਸਾਡੇ ਕੋਲ਼ ਹੋਰ ਕੋਈ ਚਾਰਾ ਨਹੀਂ ਹੁੰਦਾ।

    ਹਰਦੀਪ

    ReplyDelete
  2. ਹਰਦੀਪ--ਇਸ ਪੀੜਾ ਨੂੰ ਉਹੀ ਭਾਸਦੇ ਹਨ,ਜਿਨਾ੍ ਨੂੰ ਇਸ ਦਾ ਸੇਕ ਲਗਾ ਹੋਵੇ । ਕੀ ਕਰੀਏ ਬੋਲਣ ਨੂੰ ਕੁਝ ਨਹੀਂ ਸੁਝਜਾ।
    ਪੱਲਾ ਛੁਡਾਕੇ
    ਹੌਕੇ ਪਲੇ ਚਿ ਪਾਕੇ
    ਸੁਪਨੇ ਹੋ ਗੈ

    ਥਿੰਦ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ