'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 February 2013

ਗਜ਼ਲ

 

ਅਪਣੇ ਗੁਨਾਹ ਲੁਕਾ ਕੇ ਚੱਲਦੇ ਲੋਕ
ਭਾਰ ਏਨਾਂ ਕਿਸ ਤਰਾਂ ਝੱਲਦੇ ਲੋਕ
ਅਚਨਚੇਤ ਹੜਬੜਾ ਕੇ ਉੱਠ ਬਹਿੰਦੇ
ਫਿਰ ਬਾਰ ਬਾਰ ਨੇ ਹੱਥ ਮਲਦੇ ਲੋਕ
ਪਤਾ ਏ ਕਿ ਡੁੱਬ ਜਾਣਾ ਹੈ ਯਕੀਨੀ
ਤੁਫਾਨਾਂ 'ਚ ਫਿਰ ਕਿਉਂ ਠੱਲਦੇ ਲੋਕ
ਅਪਨੀ ਨੱਦਰ ਵਿਚ ਤੂੰ ਰੱਖ ਮਾਲਕ
ਆਦਤ ਤੋਂ ਮਜਬੂਰ ਹੋਕੇ ਜਲਦੇ ਲੋਕ
ਚਲੇ ਗਏ ਜੋ ਮੁੜ ਕੇ ਨਹੀਂ ਆਉਣਗੇ
ਕੱਲ ਦੇ ਗੁਜ਼ਰੇ ਪਲ ਅਤੇ ਕੱਲ ਦੇ ਲੋਕ
ਨਰਕਾਂ ਤੇ ਸੁਰਗਾਂ ਦੇ ਡਰਾਵੇ ਦੇ ਦੇ ਕੇ
"ਥਿੰਦ" ਕਿਵੇਂ ਕਿਵੇਂ ਪੈ ਨੇ ਛੱਲ੍ਹਦੇ ਲੋਕ

ਜੋਗਿੰਦਰ ਸਿੰਘ  "ਥਿੰਦ"
( ਸਿਡਨੀ )
(M) 0468400585

 

"

1 comment:

  1. ਜ਼ਿੰਦਗੀ ਰੂਪੀ ਸ਼ੀਸ਼ੇ 'ਚ ਆਪਣਾ ਅਕਸ ਦਿਖਾਉਂਦੀ ਗਜ਼ਲ।
    ਅੱਖਰ-ਅੱਖਰ ਸੱਚ ਦੀ ਹਾਮੀ ਭਰਦਾ ਹੈ।

    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ