'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 February 2013

ਗਜ਼ਲ


ਬਦਲਾ ਏ ਕਿਸ ਤਰਾਂ ਵੇਖ ਨਸੀਬ ਆਪਣਾ
ਕਿ ਕੋਈ ਵੀ ਨਹੀਂ ਏ ਅੱਜ ਕਰੀਬ ਆਪਣਾ
ਏਦਾਂ ਥਿੜਕਿਆ ਏ ਇੱਕ ਮੋੜ ਤੇ ਆ ਕੇ
ਕਿਵੇਂ ਹੋਇਆ ਜੀਵਣ ਬੇ-ਤਰਤੀਬ ਆਪਣਾ
ਇਹ ਕੰਧਾਂ ਬੋਲੀਆਂ ਤੇ ਛੱਤਾਂ ਗੂੰਗੀਆਂ ਨੇ
ਕਿਨੂੰ ਦੱਸੇ-ਸਮਝਾਏ ਹਾਲ ਗਰੀਬ ਆਪਣਾ
ਅੰਗ-ਅੰਗ ਖਿਲਾਰਿਆ ਏ ਵਿੱਚ ਵਿਹੜੇ
ਦਿਲ ਚੜ੍ਹ ਗਿਆ ਏ ਅੱਜ ਸਲੀਬ ਆਪਣਾ
ਸਾਂਭ ਰੱਖ ਪੱਤੇ,ਨਿੱਤ ਨਹੀਂ ਬਹਾਰ ਆਉਣੀ 
ਲਿਖਿਆ ਗਿਆ ਏ ਲੇਖ ਅਜੀਬ ਆਪਣਾ
ਕਿਆਮਤ ਲੱਗਦੀ ਚੀਖ ਚਿਹਾੜ ਸੁਣ ਕੇ
ਖੂਨੀ ਭੇੜੀਏ ਟੱਪ ਆਏ ਦਲੀਜ ਆਪਣਾ
"ਥਿੰਦ"ਸੱਜਦੇ ਕਰਦਾ ਸੀ ਨਿਸ ਦਿਨ ਤੈਨੂੰ
ਉਹੀ ਬਣ ਗਿਆ ਏ ਅੱਜ ਰਕੀਬ ਆਪਣਾ

                                                      ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ )
                                                     (M)  0468400585




 

1 comment:

  1. ਕੰਧਾਂ ਗੂੰਗੀਆਂ ਅਤੇ ਛੱਤਾਂ ਬੋਲੀਆਂ ਨੇ
    ਕਿਸ ਨੂੰ ਦੱਸੇ-ਸਮਝਾਏ ਹਾਲ ਗਰੀਬ ਆਪਣਾ.....
    ਇਸ ਪਦਾਰਥਵਾਦੀ ਯੁੱਗ 'ਚ ਸੱਚੀਂ ਕੰਧਾਂ ਗੂੰਗੀਆਂ ਤੇ ਬੋਲ਼ੀਆਂ ਹੋ ਗਈਆਂ ਨੇ....ਅੱਗੇ ਕਹਿੰਦੇ ਹੁੰਦੇ ਸੀ ਕਿ ਕੰਧਾਂ ਦੇ ਵੀ ਕੰਨ ਹੁੰਦੇ ਨੇ।
    ਹੁਣ ਕਿਸੇ ਕੋਲ਼ ਕਿਸੇ ਦੀ ਪੀੜਾ ਸੁਣਨ ਦਾ ਕੋਈ ਵਕਤ ਨਹੀਂ ਹੈ। ਸਭ ਪੈਸੇ ਦੀ ਦੌੜ 'ਚ ਅੰਨ੍ਹੇ-ਵਾਹ ਭੱਜੇ ਫਿਰਦੇ ਹਨ।

    'ਥਿੰਦ'ਅੰਕਲ ਜੀ ਤੁਸੀਂ ਐਨਾ ਚਿਰ ਕਿੱਥੇ ਛੁੱਪੇ ਰਹੇ, ਮੈਨੂੰ ਪਹਿਲਾਂ ਕਿਉਂ ਨਹੀਂ ਮਿਲ਼ੇ।
    ਤੁਹਾਡੇ ਸ਼ਬਦਾਂ 'ਚ ਮੋਹ ਤੇ ਅਪਣੱਤ ਹੁੰਦੀ ਹੈ। ਹੁਣੇ-ਹੁਣੇ ਮਿਲ਼ ਕੇ ਵੀ ਇਉਂ ਲੱਗਦਾ ਹੈ ਜਿਵੇਂ ਆਪਣੀ ਸਾਂਝ ਬਹੁਤ ਪੁਰਾਣੀ ਹੋਵੇ।

    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ