'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 February 2013

ਨਾ ਮੰਦਾ ਬੋਲ


ਨਾ ਕਿਸੇ ਨੂੰ ਤੂੰ ਮੰਦਾ ਬੋਲ
ਬੋਲਣਾ ਹੈ ਤਾਂ ਚੰਗਾ ਬੋਲ
ਫੱਟ ਇਹ,ਜਰ ਨਹੀਂ ਹੁੰਦਾ
ਸਮੇਂ ਨਾਲ,ਭਰ ਨਹੀਂ ਹੁੰਦਾ
ਬਣ ਕੇ ਰੱਬ ਦਾ ਬੰਦਾ ਬੋਲ
      ਨਾ ਕਿਸੇ ਨੂੰ--------
ਫੁੱਲਾਂ ਵਾਗੂੰ ਮਹਿਕਾਂ ਵੰਡ
ਫਿਰ ਵੇਖ ਜੀਵਨ ਦੇ ਰੰਗ
ਜੀਵਨ ਵਿਚ ਖੁਸ਼ਬੂਆਂ ਭਰ ਕੇ
ਦਰਦ-ਮੰਦਾਂ ਦਾ ਦਰਦੀ ਬਣ ਕੇ
ਹਰੇ- ਹਰੇ ਹਰ ਗੰਗਾ ਬੋਲ
      ਨਾ ਕਿਸੇ ਨੂੰ----------
ਦਿਲ 'ਚ ਝਾਤੀ ਪਾ ਪਹਿਲਾਂ
ਆਪਣਾ ਆਪ ਮਿਟਾ ਪਹਿਲਾਂ
ਗਿਣਤੀ ਕਰ ਗੁਨਾਹਾਂ ਦੀ
ਤੇ ਅਣ-ਸੁਣੀਆਂ ਆਹਾਂ ਦੀ
ਐਵੇਂ ਨਾ ਰੰਗ ਬਰੰਗਾ ਬੋਲ
       ਨਾ ਕਿਸੇ ਨੂੰ---------
ਅਸਰ ਤਾਂ ਇਕ ਦਿਨ ਹੋਣਾ ਏਂ
ਤੇਰਾ ਬੋਝ ਤੂੰ ਹੀ ਤਾਂ ਢੋਣਾ ਏਂ
ਨਦੀ ਕੰਡੇ ਪਿਆਸਾ ਰਹੇਂਗਾ
ਆਪ ਮੁਹਾਰੇ ਮੂੰਹ ਤੋੰ ਕਹੇਂਗਾ
ਕਿਉਂ ਤੂੰ ਪਾਇਆ ਪੰਗਾ ਬੋਲ
        ਨਾ ਕਿਸੇ ਨੂੰ---------
ਦੁਨੀਆਂ ਤੋਂ ਲੈ ਕੀ ਜਾਣਾ ਤੂੰ
ਸਭ ਦੇ ਕੰਮ ਸੀ, ਆਣਾਂ ਤੂੰ
ਮੁੱਹਬਤ ਸੱਚੀ ਕੁਰਬਾਨੀ ਮੰਗੇ
ਕੁਰਬਾਨੀ ਵੀ ਤੋਂ ਲਾਸਾਨੀ ਮੰਗੇ
ਸੜਿਆ ਕਿਉਂ ਥਿੰਦ ਪਤੰਗਾ ਬੋਲ
         ਨਾ ਕਿਸੇ ਨੂੰ ਤੂੰ ਮੰਦਾ ਬੋਲ
         ਬੋਲਨਾ ਹੈ ਤਾਂ ਚੰਗਾ ਬੋਲ

ਜੋਗਿੰਦਰ ਸਿੰਘ  "ਥਿੰਦ"


2 comments:

  1. ਵਧੀਆ ਸੁਨੇਹਾ ਦਿੰਦਾ ਇੱਕ ਵਧੀਆ ਗੀਤ.....
    ਕਿੰਨੀਆਂ ਵਧੀਆ ਸਤਰਾਂ ਨੇ ਇਹ.....
    ਗਿਣਤੀ ਕਰ ਗੁਨਾਹਾਂ ਦੀ
    ਅਣ-ਸੁਣੀਆਂ ਆਹਾਂ ਦੀ
    ਐਵੇਂ ਨਾ ਰੰਗ-ਬਰੰਗਾ ਬੋਲ.....
    ਜੇ ਬੋਲਣਾ ਹੀ ਹੈ ਤਾਂ ਨਾਪ-ਤੋਲ ਕੇ ਬੋਲ.....
    ਕਮਾਨੋਂ ਨਿਕਲ਼ਿਆ ਤੀਰ ਤੇ ਜ਼ਬਾਨੋ ਨਿਕਲ਼ੇ ਲਫ਼ਜ ਕਦੇ ਵਾਪਸ ਨਹੀਂ ਹੁੰਦੇ।

    ReplyDelete
  2. ਕਿੰਨਾ ਵਧੀਆ ਲਿਖਿਆ ਹੈ........
    ਅਸਰ ਤਾਂ ਇਕ ਦਿਨ ਹੋਣਾ ਏਂ
    ਤੇਰਾ ਬੋਝ ਤੂੰ ਹੀ ਤਾਂ ਢੋਣਾ ਏਂ
    ਨਦੀ ਕੰਡੇ ਪਿਆਸਾ ਰਹੇਂਗਾ
    ਆਪ ਮੁਹਾਰੇ ਮੂੰਹ ਤੋੰ ਕਹੇਂਗਾ
    ਕਿਉਂ ਤੂੰ ਪਾਇਆ ਪੰਗਾ ਬੋਲ........
    ਵਧਾਈ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ