'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 September 2013

ਬਦਲੇ ਰੰਗ

 1.  
ਨਾ ਰਹੇ ਘੁੰਡ
ਦਿਸਣ ਨਾ ਘੱਘਰੇ
ਗੁੰਮ ਲੰਮੀਆਂ ਗੁੱਤਾਂ
ਨਵਾਂ ਜ਼ਮਾਨਾਂ
ਅਲੋਪ ਨੇ ਚੁੰਨੀਆਂ
ਪੱਗਾਂ ਹੁਣ ਭੁੱਲੀਆਂ ।

 2.
ਨੁਕੀਲੀ ਜੁੱਤੀ
ਤਿੱਲੇਦਾਰ ਕਸੂਰੀ
ਪੈਰੀਂ ਆਵੇ ਨਾ ਪੂਰੀ
ਨਵੇਂ ਨੇ ਢੰਗ
ਜਿਵੇਂ ਜਿਵੇਂ ਪਸੰਦ
ਚਲੋ ਜ਼ਮਾਨੇ ਸੰਗ ।

 3.
ਪਾਰਲਰ ਜਾ
ਸਵਾਰਣ ਚਿਹਰੇ
ਵਾਲ ਉੱਲਟੇ ਸਿੱਧੇ
ਵੱਡ -ਵੱਡੇਰੇ
ਅੱਜ ਉੱਠ ਕਹਿੰਦੇ
ਕਾਸ਼ ਹੁਣ ਜੰਮਦੇ

ਇੰਜ: ਜੋਗਿੰਦਰ ਸਿੰਘ  ਥਿੰਦ
                         (ਸਿਡਨੀ)



1 comment:

  1. ਬਦਲੇ ਜ਼ਮਾਨੇ ਦੇ ਬਦਲੇ ਰੰਗ ! ਸੱਚੀਂ ਸਭ ਕੁਝ ਬਦਲ ਗਿਆ। ਚੁੰਨੀ ਤੇ ਪੱਗ ਅਲੋਪ ਹੁੰਦੀ ਜਾ ਰਹੀ ਹੈ। ਤਿੱਲੇਦਾਰ ਜੁੱਤੀ ਦੀ ਟੌਹਰ ਹੀ ਨਿਰਾਲੀ ਸੀ। ਸਾਡੇ ਵੱਡੇਰੇ ਅੱਜ ਦੇ ਜ਼ਮਾਨੇ 'ਚ ਜੰਮਣ ਦੀ ਕੀ ਸੱਚੀਂ ਹੀ ਇੱਛਾ ਰੱਖਦੇ ਹੋਣਗੇ?

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ