'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

11 April 2020

                                  ਗਜ਼ਲ                                        (9)
ਗੈਰਾਂ ਨਾਲ ਹੋਈ ਤੇਰੀ ਦੋਸਤੀ ਅਪਣੇ ਦਿਤੇ ਕਿਓਂ ਤੂੰ ਵਿਸਾਰ
ਅਪਣੇ ਹੀ ਆਖਰ ਕੰਮ ਆਂਵਦੇ ਫਿਰ ਪੱਛਤਾਓਗੇ ਬਾਰ ਬਾਰ

ਮਾਰੂਥੱਲ ਜੱਦ ਲਿਸ਼ਕਾਂ ਮਾਰਦਾ ਪਾਣੀ ਸੱਮਝ ਦੌੜੇਂ ਉਸ ਵੱਲ
ਧੋਖਾ ਖਾ ਕੇ ਹੀ ਫਿਰ ਯਾਦ ਕਰੋਗੇ ਜੱਦ ਗੈਰਾਂ ਦਿਤਾ ਲਿਤਾੜ

ਦੱਸ ਤੂੰ ਕੀ ਸਾਡੇ ਨਾਲ ਵੰਡਣਾ ਲੈ ਦੇਕੇ ਮੁਕਾਈਏ ਸਾਰੀ ਗੱਲ
ਗੱਗਨ ਲੈ ਕੇ ਸਤਾਰੇ ਸਾਰੇ ਦੇਕੇ ਕਰ ਲੈ ਮੇਰੇ ਨਾਲ ਇਕਰਾਰ

ਸੂਰੱਜ ਲੈਕੇ ਕਿਰਨਾਂ ਦੇ ਦੇ ਧਰਤੀ ਚੰਨ ਦੀ ਸਾਰੀ ਤੂੰਓਂ ਲੈ ਲਾ
ਠੰਡੱਕ ਚੰਨ ਦੀ ਮੈਂਨੂੰ ਦੇਦੇ ਲੈਕੇ ਧਰਤੀ ਦੇ ਅਨਗਿਣਤ ਪਹਾੜ

ਸਾਰੇ ਸਾਗਰ ਤੂੰਹਿਓਂ ਸਾਂਭ ਪਰ ਮੈਨੂੰ ਸਾਰੀਆਂ ਲਹਿਰਾਂ ਦੇਦੇ
ਛੱਡ ਗੈਰਾਂ ਦੀ ਦੋਸਤੀ ਉਹਨਾਂ ਹੈ ਆਖਰ ਦੇਣਾ ਤੇਨੂੰ ਮਿਤਾੜ

"ਥਿੰਦ"ਸਵੇਰ ਦਾ ਭੁਲਾ ਜੇ ਮੁੜ ਆ ਜਾਵੇ ਸ਼ਾਮੀਂ ਘਰ ਦੇ ਵੱਲ
ਉਹਨੂੰ ਭੁਲਾ ਕਦੀ ਨਹੀਂ ਆਖਦੇ ਬਣ ਜਾਂਦੇ ਨੇ ਸਾਰੇ ਗੱਮਖਾਰ

                                    ਇੰਜ: ਜੋਗਿੰਦਰ ਸਿੰਘ "ਥਿੰਦ"
                                                        (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ