'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

09 April 2020

                               ਕੁਝ ਸ਼ੇਅਰ
ਦਿਲ ਦਰਿਆ ਸਮੁੰਦਰੌਂ ਡੂੰਗੇ ਵਿਰਲੇ ਕਿਸੇ ਕੱਲਬੂਤ ਸਜਾਏ
ਨਾ ਇਹ ਖਹਿੰਦੇ ਨਾ ਢਹਿੰਦੇ ਵਿਚ ਰਹਿੰਦੇ ਰੱਬ ਰਜਾਏ
                          _______________
ਰੁਸਾ ਰੱਬ ਮਨਾ ਲੈੰਦੇ ਪਰ ਯਾਰ ਮਨਾਓਨਾ ਔਖਾਂਏ
ਕੁਝ ਦਿਨ ਤਾਂ ਜਰ ਲੈਂਦੇ ਓਮਰਾਂ ਦਾ ਰੋਗ ਲਗਾਓਨਾ ਔਖਾਏ
                         _______________
ਜੋ ਉਸ ਕੋ ਭੀ ਦੇ ਏਕ ਜੁੰਬੱਸ਼
 ਐਸਾ ਕੋਈ ਦਰਦ ਪਾਲਾ ਜਾਏ
"ਥਿੰਦ"ਤੇਰੇ ਇਸ਼ਕ ਸੇ ਉਠੀ ਹੈ ਗਰ ਜਵਾਲਾ
ਇਸ ਮੇਂ ਵੱਤਨ ਪਰੱਸਤੀ ਕੋ ਭੀ ਡਾਲਾ ਜਾਏ।
                    ________
ਮੈਂ ਸੱਚ ਸੀ ਜਦੋਂ ਬੋਲਿਆ
ਲੋਕਾਂ ਸੂਲੀ ਦਿਤਾ ਟੰਗ
ਹੁਣ ਸੱਚ ਨਾ ਕਦੀ ਬੋਲਦਾ
ਸਾਰੀ ਦੁਣੀਆਂ ਮੇਰੇ ਸੰਗ
ਸਾਰੇ ਚੰਗਾ ਚੰਗਾ ਮੈਨੂੰ ਆਖਦੇ
ਤੇ ਸੱਭੇ ਕਰਣ ਪਸੰਦ ।
       _________
ਜਾਂ ਰੱਬ ਆਖੇ ਜਾਂ ਯਾਰ ਆਖ
ਸੁਦਰਸ਼ਨ ਚੱਕਰ ਚਲਾ ਦੇਹੀਏ
ਦਿਲ ਦਰਆ ਵੀ ਤੇ ਪੱਥਰ ਵੀ ਹੈ ਮੇਰਾ
ਲੋੜ ਪੈਣ ਤੇ ਪਾਣੀਆਂ ਅੱਗ ਲਗਾ ਦਿਹੀਏ
"ਥਿੰਦ" ਅਪਣੇ ਯਾਰ ਦੀ ਇਕ ਮੁਸਕਾਣ ਖਾਤਰ
ਕਮਾਈ ਦੋ ਜਹਾਂਨ ਦੀ ਅਸੀਂ ਲੁਟਾ ਦੇਹੀਏ ।

                ਇੰਜ: ਜੋਗਿੰਦਰ ਸਿੰਘ "ਥਿੰਦ"
                                      (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ