'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

12 January 2022

 ਗ਼ਜ਼ਲ                          15/4

ਹੁਣ ਤਾਂ ਸੋਚਾਂ ਵੀ ਮੁਕਣ ਲੱਗੀਆਂ ਨੇ

ਤਿਰਕਾਲਾਂ ਵੀ ਤਾਂ ਝੁਕਣ ਲੱਗੀਆਂ ਨੇ

ਪੈਂਡਾ ਥੋਹੜਾ ਜਿਨਾਂ ਹੀ ਰਹਿ ਗਿਆ ਏ

ਹੌਲੀ ਹੌਲੀ ਗੰਡਾਂ ਟੁੱਟਣ ਲੱਗੀਆਂ ਨੇ

ਰਾਹੀ ਤੁਰੇ ਜਾਂਦੇ ਹੁਣ ਖਿਲੋ ਕੇ ਤੱਕਣ

ਸ਼ਾਖਾਂ ਵੀ ਤਾਂ ਹੁਣ ਸੁੱਕਣ ਲੱਗੀਆਂ ਨੇ

ਜਿਨ੍ਹਾਂ ਅੱਗੇ ਝੁਕ ਕੇ ਲੋਕੀ ਲੰਘਦੇ ਸੀ

ਉਹ ਨਜ਼ਰਾਂ ਹੁਣ ਉੱਠਣ ਲੱਗੀਆਂ ਨੇ

ਮਾਣ ਹੁੰਦਾ ਸੀ ਜਿਹਨਾਂ ਡੌਲਿਆਂ ਉਤੇ

ਉਹੀ ਬਾਹਾਂ ਜੜਾਂ ਪੁੱਟਣ ਲੱਗੀਆਂ ਨੇ

ਜਿਨ੍ਹਾਂ ਦੇ ਤੁਰਨ ਤੇ ਧਰਤੀ ਹਿਲਦੀ ਸੀ

ਉਹੀ ਲੱਤਾਂ ਹੀ ਤਾਂ ਰੁਕਣ ਲੱਗੀਆਂ ਨੇ

ਕਰੋ ਨਾਂ ਮਾਣ ਕਦੀ ਚੜਦੀ ਜਵਾਨੀ ਦਾ

'ਥਿੰਦ'ਹੁਣ ਲਿਸ਼ਕਾਂ ਲੁਕਣ ਲੱਗੀਆਂ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ