'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

10 January 2022

 ਗ਼ਜ਼ਲ                                              14/4

ਨਾ ਰਹੇ ਛੱਨੇ  ਥਾਲੀਆਂ ਨਾਂ ਬਲਦਾਂ ਗੱਲ ਪੰਜਾਲੀਆਂ

ਨਾ ਕਣਕਾਂ ਦੇ  ਗਾਹਿ ਨਾ ਰੋਟੀ ਲੈਕੇ ਜਾਣ ਸਵਾਣੀਆਂ

ਬਹੁਤੇ ਪੱਕੇ ਹੋ ਗਏ ਨੇ ਰਾਹ ਟਾਂਗੇ ਨਾ ਦਿਸਣ ਕਿਤੇ ਵੀ

ਮੋਟਰਸਾਈਕਲ ਕਾਰਾਂ ਹਰ ਥਾਂ ਜਾਂ ਫਿਰਦੀਆਂ ਟ੍ਰਾਲੀਆਂ

ਬੱਸਾਂ ਦੀ ਹੋ ਗਈ ਭਰਮਾਰ ਗੈਸਾਂ ਵੀ ਹੋ ਗਈਆਂ ਆਮ

ਤੰਦੂਰ ਵੀ ਨਵੇਂ ਆ ਗਏ ਚੁਲੇ ਨਹੀ ਕਿਸੇ ਫੂਕਾਂ ਮਾਰੀਆਂ

ਟਿੰਡਾਂ ਵਾਲੇ ਖੂਹ ਕਿਥੇ ਬਲਦਾਂ ਅਖ਼ੀਂ ਲਗਣ ਖੋਪੇ ਕਿਥੇ

ਨਾ ਛੱਜ ਕਣਕਾਂ ਉਡਾਵਦੇ ਨਾ ਡਰਾਉਣ ਘੱਟਾ ਕਾਲੀਆਂ

ਹੁਣ ਗੱਡੇ ਨਹੀ ਕਿਤੇ ਦਿਸਦੇ  ਬਦਲ ਗਏ ਨੇ ਸਾਰੇ ਢੰਗ

ਮਸ਼ੀਨਾਂ ਦਾਨੇ ਨੇ ਕੱਢਦੀਆਂ ਮੰਡੀ ਲੈਕੇ ਜਾਣ ਟ੍ਰਾਲੀਆਂ

ਤੀਆਂ ਦਾ ਯੁਗ ਮੁਕਿਆ ਹੁਣ ਪੀਂਘਾਂ ਨ ਝੂਟਣ ਨਾਰੀਆ

ਪਿੰਡਾਂ ਦੇ ਮੇਲੇ ਨਹੀਂ ਰਹੇ ਨਾ ਲਭਣ ਜਾਾਂਦੀਆਂ ਢਾਣੀਆਂ 

ਦੁੱਖ ਸੁੱਖ ਦੀਆਂ ਸਾਂਝਾਂ ਮੁਕੀਆਂ ਮੁੱਕ ਗਏ ਨੇ ਗੂੜੇ ਨਾਤੇ

ਮੁਕਿਆ ਹੱਸਕੇ ਮਿਲਣਾ ਹੁਣ ਯਾਦਾਂ ਹੋਈਆਂ ਪੁਰਾਣੀਆਂ

ਹੁਣ ਸਭੇ ਭੁੱਲ ਗਏ ਰੱਬ ਨੂੰ ਪੈਸੇ ਪਿਛੇ ਨੇ ਦੌੜਾਂ ਲੱਗੀਆਂ

"ਥਿੰਦ"ਵੇਲਾ ਯਾਦ ਕਰ ਜਦ ਖੇਡਦਾ ਸੀ ਨਾਲ ਹਾਣੀਆਂ 

ਇੰਜ: ਜੋਗਿੰਦਰ ਸਿੰਘ  "ਥਿੰਦ"

 (  ਸਿਡਨੀ )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ