'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

08 January 2022

ਗ਼ਜ਼ਲ                                                13/4

ਜਦੋ ਸਜਨ ਮਿਲਦੇ ਪੁਜਕੇ ਦਿਲ ਵਿਚ ਫੁਵਾਰੇ ਫੁਟਦੇ ਨੇ

ਜਿਵੇਂ ਰਕੜ ਮਾਰੀ ਧਰਤੀ ਤੇ ਨਵੇਂ ਤੇ ਹਰੇ ਬੂਟੇ ਉਗਦੇ ਨੇ

ਕਈ ਪਿਆਰੇ ਨੇ ਜਦ ਮਿਲਦੇ, ਮੂੰਹ ਤੇ ਰੌਨਕ ਆ ਜਾਂਦੀ

ਡੱਕੇ ਹੋਵਣ ਜਿਨੇ ਮਰਜ਼ੀ ਦੁਖੜੇ ਝੱਟ ਮੂੰਹ ਤੋਂ ਉਡਦੇ ਨੇ

ਲੈਕੇ ਕੀ ਏ ਜਾਣਾ ਇਸ ਦੁਨੀਆਂ ਤੋਂ ਖੁਸ਼ੀਆਂ ਵੰਡੋ ਸੱਭ ਨੂੰ

ਦਿਲ ਵਿਚ ਖੋਟਾਂ ਰੱਖਦੇ ਉਹ ਰਾਹਾਂ ਵਿਚ ਟੋਏ ਪੁੱਟਦੇ ਨੇ

ਅਹਸਾਨ ਕਿਸੇ ਦਾ ਨਾ ਭੁਲਣ ਉਹ ਦੁਖੀ ਕਦੀ ਨਹੀਂ ਹੁੰਦੇ 

ਸਦਾ ਰਜ਼ਾ ਵਿਚ ਰਹਿਦੇ ਪਾਲਣਹਾਰ ਤੇ ਡੋਰੀ ਸੁਟਦੇ ਨੇ

ਈਰਖਾ ਜੇਹੜੇ ਕਰਦੇ ਉਹ ਸਦਾ ਹੀ ਰਹਿਦੇ ਨੇ ਕੁੜਦੇ

ਉਹ ਹਮੇਸ਼ਾਂ ਦੁਖੀ ਰਹਿਦੇ ਅਤੇ ਬਿਨ ਆਈ ਮੁਕਦੇ ਨੇ

ਦੁੱਖ ਸੁੱਖ ਵੇਲੇ ਜੇਹੜੇ ਇਕ ਦੂਜੇ ਦਾ ਸਾਥ ਨਹੀਂ ਦੇਂਦੇ

ਰਕੜੀਂ ਉਗੇ ਰੁੱਖ ਵਾਂਗੂੰ ਉਹ ਬਿਨ ਪਾਣੀੳਂ ਸੁਕਦੇ ਨੇ

ਨੇਕ ਪੁਰਸ਼ਾ ਦੀ ਸੰਗਤ ਕਰਕੇ ਨੇਕੀ ਖੱਟ ਲਵੋ ਸੱਜਨਾਂ

ਥਿੰਦ"ਮਨ ਸ਼ਾਂਤ ਰਹੇਗਾ ਤੇਰਾ ਵੇਖੀਂ ਲੋਕੀ ਝੁਕਦੇ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  ) 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ