'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

03 June 2023

 ਗ਼ਜ਼ਲ                                  5/5

ਇਕ ਦਰਦ ਇੰਜਾਣਾ ਲੱਗਿਆ ਸਮਝ ਨਾ ਆਵੇ ਕੋਈ

ਅੰਦਰੋ ਅੰਦਰੀ ਖਾਂਦਾ ਜਾਂਦਾ ਇਕ ਬੁਝਾਰਤ ਜਿਹੀ ਹੋਈ

ਅਪਣੇ ਵੱਲੋਂ ਹੀਲੇ ਬਹੁਤ ਕੀਤੇ ਪੁੱਛ ਪੁਛਾ ਕੇ ਲੋਕਾ ਤੋਂ

ਪਰ ਵੇਖੌ ਉਸ ਪ੍ਰਭੂ ਨੇ ਮੇਰੀ ਸੁਣੀ ਨਾ ਕੋਈ ਅਰਜੋਈ

ਪਿਛਲੇ ਜਨਮ ਜਾਂ ਇਸ ਜਨਮ ਦਾ ਕੋਈ ਲੇਣਾਂ ਦੇਣਾਂ

ਇਸੇ ਲਈ ਤਾਂ ਇਹ ਹਾਲੱਤ ਸਾਡੀ ਨੂੰ ਵੇਖੋ ਜਾਣੇ ਓਹੀ

ਅਪਨੇ ਵਲੋਂ ਤਾਂ ਸਦਾ ਹੀ ਹਰ ਇਕ ਦਾ ਭੱਲਾ ਹੀ ਕਿਤਾ

ਫਿਰ ਕਿਓਂ ਸਾਡੀ ਕਿਸਮੱਤ ਵਿਚ ਬੁਰਾਈ ਹੀ ਬੁਰਾਈ

ਜਾ ਰੱਬ ਮੁਆਫ ਕਰ ਦੇ ਅਨਜਾਣੇ ਜੇ ਗੱਲਤੀ ਕਤੀ

ਪਰਮਾਤਮਾਂ ਤੁਸੀ ਤਾਂ ਹਰ ਇਕ ਹਰ ਗੱਲਤੀ ਹੈ ਧੋਈ

ਤੇਰੇ ਚਹਨਾਂ ਦੀ ਧੂ੍ੜ ਹਰ ਵੇਲੇ ਅਪਣੇ ਮੱਥੇ ਲਾਵਾਂਗੇ

"ਥਿੰਦ"ਹਰ ਜਨਮ ਤੇਰੇ ਨਾਮ ਦੀ ਮਾਲਾ ਰੱਖਾਂ ਪਰੋਈ

    ਜੋਗਿੰਦਰ ਸਿੰਘ    "ਥਿੰਦ"

( ਅਮ੍ਰਿਤਸਰ )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ