'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

11 June 2023

ਗਜ਼ਲ                                                     6 /5

ਮਨ ਦੀ ਗੱਲ ਮਨ ਵਿਚ ਰਿਹ ਗੈਈ ਓੁਹਨਾਂ ਤਾਂ ਤੱਕਿਆ ਵੀ ਨਾਂ

ਕਹਿ ਨਾਂ ਹੋਇਆ ਬੈਠਣ ਲਈ ਉਹ ਕੁਝ ਕਹਿ ਸਕਿਆ ਵੀ ਨਾਂ

ਗੈਰ ਜਿਹਾ ਮੈਨੂੰ ਲਗਿਆ ਉਹ ਵੀ ਆਇਆ ਤਾਂ ਗੈਰਾਂ ਵਾਂਗੂੰ

ਦਰਵਾਜ਼ਾ ਤਾ ਖੁਲਾ ਸੀ ਪਰ ੳਹਨੇ ਪੈਰ ਅੰਦਰ ਰੱਖਿਆ ਵੀ ਨਾਂ

ਦਿਲਾਂ ਦੀ ਦਿਲਾਂ ਨੂੰ ਰਾਹਿ ਹੁੰਦੀ ਇਹ ਤਾਂ ਸਿਆਨੇ ਕਹਿ ਗੈਏ ਨੇ

ਉਹਦਾ ਦਿਲ ਪੱਥਰ ਹੋਇਆ ਦਿਲ ਦੀ ਗੱਲ ਨੂੰ ਰੱਖਿਆ ਵੀ ਨਾ

ਐਵੇਂ ਭੁਲ ਕੇ ਦਿਲ ਦੇ ਬੈਠੈ ਜਾਂਦੇ ਜਾਂਦੇ ਅਵਾਰਾ ਜਿਹੇ ਰਾਹੀ ਨੂੰ

ਹੁਣ ਪੱਛਤਾ ਕੇ ਕੀ ਏ ਹੋਣਾਂ ਜੱਦ ਇਹ ਭੇਤ ਮੂਲੋਂ ਢੱਕਿਆ ਵੀ ਨਾ  

ਇਹ ਦਰਦ ਤਾਂ ਉਮਰਾਂ ਖਾ ਜਾਂਦਾ ਬੰਦਾ ਇਹਨੂੰ ਛੱਡ ਨਹੀ ਸੱਕਦਾ 

ਹੁਣ ਪੱਛਤਾਇਆਂ ਕੀ ਹੋ ਜਾਣਾ ਜੱਦ ਮੂਲੋਂ ਕੁਝ ਛੱਡਿਆ ਵੀ ਨਾਂ

ਉਸ ਪ੍ਰਭੂ ਦੇ ਲੜ ਲੱਗ ਕੇ ਤੂੰ ਅਪਣੇ ਆਪ ਨੂੰ ਬਚਾ ਲੈ ਕਿਸੇ ਤਰਾਂ

"ਥਿੰਦ" ਭੱਗਤੀ ਵਿਚ ਬੜੀ ਛੱਕਤੀ ਤੂੰ ਛੱਡ ਜਿਥੋਂਂ ਹੱਟਿਆ ਵੀ ਨਾ

ਜੋਗਿੰਦਰ ਸਿੰਘ "ਥਿੰਦ"

( ਅਮ੍ਰਿਤਸਰ )



No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ